ਹੁਣ ਝੋਨੇ ਦੀ ਪਰਾਲੀ ਦਾ ਲੱਭ ਲਿਆ ਪੱਕਾ ਹੱਲ , 10 ਦਿਨਾ ਵਿੱਚ ਸਾਰੀ ਪਰਾਲੀ ਗਲ ਕੇ ਹੋਵੇਗੀ ਖਤਮ

ਕਿਸਾਨ ਵੀਰਾ ਦੀ ਇਕ ਸਭ ਤੋ ਵੱਡੀ ਮੁਸੀਬਤ ਦਾ ਹੱਲ kan biosys ਕੰਪਨੀ ਨੇ ਲੱਭ ਦਿੱਤਾ ਹੈ ।ਸਰਕਾਰ ਦੀ ਸਖਤੀ ਤੋਂ ਬਾਅਦ ਕਿਸਾਨਾਂ ਨੂੰ ਐੱਸ.ਐਮ.ਐੱਸ ਤਕਨੀਕ ਵਾਲੀ ਕੰਬਾਈਨ ਵਰਤਣ ਲਈ ਕਿਹਾ ਜਾ ਰਿਹਾ ਹੈ ਜੋ ਕੀ ਕਿਸਾਨਾਂ ਲਈ ਅਤੇ ਕੰਬਾਈਨ ਮਾਲਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ ।ਕਿਓਂਕਿ ਜਿਥੇ ਕੰਬਾਈਨ ਮਾਲਕ ਐੱਸ.ਐਮ.ਐੱਸ ਤਕਨੀਕ ਲਗਵਾਉਣ ਲਈ ਵਾਧੂ ਖਰਚ ਕਰਨਾ ਪੈਣਾ ਹੈ ਓਥੇ ਕਿਸਾਨਾਂ ਨੂੰ ਵੀ ਝੋਨੇ ਦੀ ਵਢਾਈ ਲਈ ਵੱਧ ਪੈਸੇ ਦੇਣੇ ਪੈ ਸਕਦੇ ਹਨ।

ਇਸ ਲਈ ਕਿਸਾਨ ਐੱਸ.ਐਮ.ਐੱਸ ਤਕਨੀਕ ਦੀ ਵਰਤੋਂ ਕਰਨ ਤੋਂ ਚੱਲ ਰਹੇ ਹਨ ਅਜਿਹੇ ਵਿੱਚ ਕਿਸਾਨਾ ਨੂੰ ਝੋਨੇ ਦੀ ਪਰਾਲੀ ਜਾ ਕਣਕ ਦਾ ਸਾੜਨ ਤੋ ਬਿਨਾ ਕੋਈ ਹੱਲ ਨਹੀ ਸੀ ।ਪਰ ਹੁਣ ਕਿਸਾਨ ਵੀਰਾ ਲਈ kan biosys ਕੰਪਨੀ ਲੈ ਕੇ ਆਈ ਹੈ ਬਹੁਤ ਹੀ ਵਧੀਆ ਫਾਇਦੇ ਵਾਲਾ ਪ੍ਰਡੈਕਟ ਲੈ ਕੇ ਆਈ ਹੈ ।ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕੇ ਹੁਣ ਕਿਸਾਨ ਵੀਰਾ ਨੂੰ ਪਰਾਲੀ ਜਾ ਨਾੜ ਨੂੰ ਅੱਗ ਲਾਉਣ ਦੀ ਕੋਈ ਲੋੜ ਨਹੀ ਕਿਓਂਕਿ ਹੁਣ ਕੰਪਨੀ ਲੈ ਕੇ ਆਈ ਹੈ 4 ਕਿਲੋ ਦਾਣੇਦਾਰ (ਸਪੀਡ ਕੰਪੋਸਟ) ।ਕੰਪਨੀ ਅਨੁਸਾਰ ਇਸ ਨੂੰ ਝੋਨਾ ਜਾ ਕਣਕ ਵੱਡਣ ਤੋ ਬਾਅਦ ਖੇਤ ਵਿੱਚ 2 ਵਾਰ ਤਵੀਆਂ ਮਾਰ ਕੇ ਖੇਤ ਨੂੰ ਪਾਣੀ ਨਾਲ ਭਰ ਦੇਣਾ ਹੈ ਅਤੇ ਫਿਰ ਇਸ ਸਪੀਡ ਕੰਪੋਸਟ 4 ਕਿਲੋ ਦਾਣੇਦਾਰ ਨੂੰ 50 ਕਿਲੋ ਯੂਰੀਆ ਨਾਲ ਮਿਲਾ ਕੇ ਛੱਟਾ ਦੇਣਾ ਹੈ ।

ਇਸ ਤੋ ਬਾਅਦ 10-12 ਦਿਨਾ ਵਿਚ ਸਾਰਾ ਨਾੜ ਅਤੇ ਪਰਾਲੀ ਗਲ ਕੇ ਖਤਮ ਹੋ ਜਾਵੇਗਾ । ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ ਅਤੇ ਪ੍ਰਦੂਸ਼ਣ ਤੇ ਵੀ ਕੰਟਰੋਲ ਹੋਵੇਗਾ । ਦੇਖਣ ਵਾਲੀ ਗੱਲ ਇਹ ਹੋਵੇਗੀ ਜੇਕਰ ਇਹ ਪ੍ਰੋਡਕਟ ਕੰਪਨੀ ਦੇ ਦਾਅਵੇ ਅਨੁਸਾਰ ਕੰਮ ਕਰਦਾ ਹੈ ਤਾਂ ਕਿਸਾਨਾਂ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ । ਅਤੇ ਖਰਚੇ ਦੀ ਵੀ ਬਹੁਤ ਬੱਚਤ ਹੋਵੇਗੀ ।

Leave a Reply

Your email address will not be published. Required fields are marked *

*

x

Check Also

16 ਕੁਇੰਟਲ ਪਰਾਲੀ ਨਾਲ ਲਵੋ 4 ਰਸੋਈ ਗੈਸ ਸਿਲੰਡਰ ਪ੍ਰਤੀ ਮਹੀਨਾ

ਝੋਨੇ ਤੇ ਕਣਕ ਦੀ ਪਰਾਲੀ ਕਿਸਾਨਾਂ ਵਾਸਤੇ ਬਹੁਤ ਵੱਡੀ ਸਮਸਿਆ ਬਣੀ ਹੋਈ ਹੈ । ਪਰ ...