ਮਾਲਵਾ ਬੈਲਟ ‘ਚ ਝੋਨੇ ‘ਤੇ ਪੱਤਾ ਲਪੇਟ ਸੁੰਡੀ ਦਾ ਭਾਰੀ ਹਮਲਾ ,ਇਸ ਤਰਾਂ ਕਰੋ ਬਚਾਅ

ਸਾਉਣੀ ਦੀ ਮੁੱਖ ਫ਼ਸਲ ਝੋਨਾ (ਮੋਟੀ ਕਿਸਮ) ਹੁਣ ਭਰ ਜੋਬਨ ‘ਤੇ ਹੈ ਅਤੇ ਕਿਸਾਨਾਂ ਨੇ ਯੂਰੀਆ ਖਾਦ ਦੀ ਬਾਕੀ ਬਚਦੀ ਕਿਸ਼ਤ ਦਾ ਨਿਪਟਾਰਾ ਕਰ ਦਿੱਤਾ ਹੈ ਪਰ ਮੌਸਮ ਵਿਚ ਨਿੱਤ ਵਧ ਰਹੀ ਹੁੰਮਸ ਵਾਲੀ ਗਰਮੀ ਕਾਰਨ ਝੋਨੇ ‘ਤੇ ਪੱਤਾ ਲਪੇਟ ਬਿਮਾਰੀ ਦਾ ਹਮਲਾ ਅਚਾਨਕ ਵੱਡੇ ਪੱਧਰ ‘ਤੇ ਹੋ ਗਿਆ ਹੈ,ਜਿਸ ਦੇ ਇਲਾਜ ਲਈ ਕਿਸਾਨ ਦਵਾਈ ਵਿਕੇ੍ਰਤਾਵਾਂ ਦੀਆਂ ਸਲਾਹਾਂ ਅਨੁਸਾਰ ਧੜਾ-ਧੜ ਮਹਿੰਗੀਆਂ ਕੀਟਨਾਸ਼ਕ ਵਧ ਤੋਂ ਵਧ ਮਿਕਦਾਰ ‘ਚ ਪੱਤਾ ਲਪੇਟ ਸੁੰਡੀ ਵਾਲੇ ਖੇਤਾਂ ‘ਚ ਪਾ ਰਹੇ ਹਨ | ਪੱਤਾ ਲਪੇਟ ਸੁੰਡੀ ਪੌਦੇ ਦਾ ਹਰਾ ਮਾਦਾ ਖਾ ਜਾਂਦੀ ਹੈ ਜਿਸ ਨਾਲ ਫ਼ਸਲ ਦਾ ਝਾੜ ਘੱਟ ਜਾਂਦਾ ਹੈ |
ਵੱਖ-ਵੱਖ ਇਲਾਕਿਆਂ ਦੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੱਤਾ ਲਪੇਟ ਸੁੰਡੀ ਦਾ ਹਮਲਾ ਇਕਦਮ ਵਿਆਪਕ ਪੱਧਰ ‘ਤੇ ਹੋ ਗਿਆ ਹੈ | ਜਿਹੜੀ ਫ਼ਸਲ ਦੋ-ਤਿੰਨ ਦਿਨ ਪਹਿਲਾਂ ਹਰੀ-ਭਰੀ ਖੜ੍ਹੀ ਸੀ ਉਹ ਹੁਣ ਕੁਝ ਦਿਨਾਂ ‘ਚ ਹੀ ਇਸ ਸੁੰਡੀ ਦੀ ਮਾਰ ਹੇਠ ਆ ਗਈ ਹੈ | ਕਿਸਾਨਾਂ ਨੇ ਕਿਹਾ ਕਿ ਉਕਤ ਬਿਮਾਰੀ ਸਬੰਧੀ ਖੇਤੀਬਾੜੀ ਮਾਹਿਰ ਕਿਸਾਨਾਂ ਨੂੰ ਸਹੀ ਜਾਣਕਾਰੀ ਦੇ ਤੋਂ ਅਸਮਰਥ ਹਨ |ਸਭ ਤੋਂ ਵਧ ਮਾਤਰਾ ਵਿਚ ਝੋਨੇ ‘ਤੇ ਵਰਤੋਂ ਹੋਣ ਵਾਲੀਆਂ ਦਵਾਈਆਂ ਦੀ ਜਾਂਚ ਨਾ ਹੋਣੀ ਖੇਤੀਬਾੜੀ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸੰਕੇ ਖੜ੍ਹੇ ਕਰਦੀ ਹੈ, ਜਿਸ ਕਾਰਨ ਘਟੀਆ ਕੁਆਲਿਟੀ ਦੇ ਕੀਟਨਾਸ਼ਕਾਂ ਨਾਲ ਕਿਸਾਨਾਂ ਦੀ ਲੁੱਟ ਹਰ ਸਾਲ ਹੁੰਦੀ ਹੈ |
ਇਸ ਸਬੰਧੀ ਡਾ. ਵਰਿੰਦਰ ਸਿੰਘ ਖੇਤੀਬਾੜੀ ਅਫ਼ਸਰ ਨੇ ਮੰਨਿਆ ਕਿ ਪੱਤਾ ਲਪੇਟ ਸੁੰਡੀ ਦਾ ਹਮਲਾ ਪੂਰੇ ਇਲਾਕੇ ‘ਚ ਹੈ ਪਰ ਕਿਸਾਨ ਮੋਟੇ ਝੋਨੇ ‘ਚ ਸਿੱਧੀ ਮਿੱਟੀ ‘ਚ ਕੋਈ ਜ਼ਹਿਰ ਨਾ ਰਲਾ ਕੇ ਪਾਉਣ | ਇਸ ਨਾਲ ਕੋਈ ਉਪਚਾਰ ਨਹੀਂ ਹੋਣਾ ਸਗੋਂ ਪੈਸੇ ਦੀ ਬਰਬਾਦੀ ਹੈ |ਉਨ੍ਹਾਂ ਪੱਤਾ ਲਪੇਟ ਸੁੰਡੀ ਲਈ ਮੋਨੋਕਰੋਟੋਫਾਸ 500 ਐਮ.ਐਲ, ਕਲੋਰੋਪੈਰੀਫਾਸ 1 ਲੀਟਰ, ਟ੍ਰਾਈਜੋਫਾਸ 400 ਐਮ.ਐਲ. (ਕੋਈ ਇਕ) ਪ੍ਰਤੀ ਏਕੜ 100 ਲੀਟਰ ਪਾਣੀ ‘ਚ ਮਿਲਾ ਕੇ ਸਪਰੇਅ ਕਰਨ ਦੀ ਸਲਾਹ ਦਿੱਤੀ |

Leave a Reply

Your email address will not be published. Required fields are marked *

*