ਪੰਜਾਬ ਦਾ ਖੇਤੀ ਵਿਭਾਗ ਸਭ ਤੋਂ ਵੱਡਾ ਤੇ ਸਭ ਤੋਂ ਨਿਕੰਮਾ ਮਹਿਕਮਾ ਹੈ: ਹਾਈਕੋਰਟ

ਫਸਲ ਖਰੀਦਨ ਦੇ ਮਾਮਲੇ ‘ਚ ਸੁਣਵਾਈ ਦੇ ਦੌਰਾਨ ਸੋਮਵਾਰ ਨੂੰ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ। ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਉਨ੍ਹਾ ਕੋਲ ਫਸਲ ਖਰੀਦਣ ਲਈ ਪੈਸੇ ਨਹੀਂ ਹਨ ਜਿਸ ਤੇ ਹਾਰੀ-ਕੋਰਟ ਨੇ ਸਖਤ ਟਿਪਣੀ ਕਰਦੇ ਕਿਹਾ ਕਿ ਅਜਿਹਾ ਗੱਲ ਹੈ ਤਾਂ ਮਾਰਕਫੈਡ ਨੂੰ ਬੰਦ ਕਰ ਦੋ ਤੇ ਹਰਿਆਣੇ ਤੋਂ ਉਧਾਰ ਲੈ ਲਓ। ਕੋਰਟ ਨੇ ਕਿਹਾ ਕਿ ਪੰਜਾਬ ਕਿਸਾਨੀ ਵਿਭਾਗ ਸਭ ਤੋਂ ਵੱਡਾ ਤੇ ਸਭ ਤੋਂ ਨਿਕੱਮਾ ਮਹਿਕਮਾ ਹੈ। ਪੰਜਾਬ ਸਰਕਾਰ ਅਗਲੀ ਸੁਣਵਾਈ ਤੇ ਐਫੀਡੇਫਟ ਬਣਾ ਕਿ ਦੱਸੇ ਕਿ ਫਸਲਾਂ ਦੀ ਖਰੀਦ ਤੇ ਫਸਲ ਦਾ ਮੰਡੀ ‘ਚ ਆਉਣ ਦਾ ਬਿਓਰਾ ਦੇਣ ਤੇ ਕੀ ਕੀਤਾ ਜਾਵੇਗਾ। ਕੇਸ ਦੀ ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ।

ਹਰਿਆਣਾ ਦੀ ਐੱਮਐੱਸਪੀ ਪਾਲਸੀ ਦੀ ਕੀਤੀ ਤਰੀਫ ਕੇਂਦਰ ਦੇ ਵੱਲੋਂ ਕੋਰਟ ‘ਚ ਕਿਹਾ ਗਿਆ ਹੈ ਮੱਕੀ ਦੀ ਫਸਲ ਦੀ ਖਰੀਦ ਲਈ 25 ਫੀਸਦੀ ਘੱਟ ਤੋਂ ਘੱਟ ਕੈਪਿੰਗ ਤਹਿ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਸਰਕਾਰ ਚਾਹੇ ਤਾਂ ਕੇਂਦਰ ਸਰਕਾਰ ਤੋਂ ਇਜ਼ਾਜਤ ਲੈ ਹੋਰ ਵੀ ਖਰੀਦ ਸਕਦੀ ਹੈ।

ਹਾਈਕੋਰਟ ਨੇ ਇਸ ਤੇ ਕਿਹਾ ਹੈ ਕਿ ਕੇਂਦਰ ਸਰਕਾਰ ਬਿਨ੍ਹਾਂ ਦੇਰੀ ਫੈਸਲਾ ਦੇਵੇਗੀ। ਹਰਿਆਣਾ ਦੀ ਐੱਮਐੱਸਪੀ ਪਾਲਸੀ ਦੀ ਹਾਈਕੋਰਟ ਨੇ ਤਰੀਫ ਕੀਤੀ ਤੇ ਪੰਜਾਬ ਨੂੰ ਵੀ ਫਾਲੋ ਕਰਨ ਨੂੰ ਕਿਹਾ।

Leave a Reply

Your email address will not be published. Required fields are marked *

*

x

Check Also

ਪਰਾਲੀ ਪ੍ਰਦੂਸ਼ਣ ਦੇ ਇਲਾਜ ਲਈ ‘ਇਨਾਮੀ ਰਾਹ’ ਪਿਆ ਖੇਤੀਬਾੜੀ ਵਿਭਾਗ

ਇਕ ਮਿਲੀਅਨ ਡਾਲਰ (6 ਕਰੋੜ ਰੁਪਏ) ਦਾ ਇਨਾਮ ਰੱਖਿਆ ਚੰਡੀਗੜ੍ਹ, 25 ਜੁਲਾਈ- ਪੰਜਾਬ ’ਚ ਪ੍ਰਦੂਸ਼ਣ ...