ਖੇਤੀ ਵਿਭਾਗ ਵਲੋਂ ਪੰਜਾਬ ਵਿਚ ਵੱਡੇ ਕੀਟਨਾਸ਼ਕ ਘਪਲੇ ਦਾ ਪਰਦਾਫਾਸ਼

ਨਰਮਾ ਪੱਟੀ ਵਿਚ ਐਤਕੀ ਨਵੇਂ ਕੀਟਨਾਸ਼ਕ ਘਪਲੇ ਦਾ ਧੂੰਆ ਉਠਿਆ ਹੈ। ਖੇਤੀ ਮਹਿਕਮੇ ਵਲੋਂ ਪਿਛਲੇ ਦਿਨਾਂ ਵਿਚ ਖਾਦਾਂ ਤੇ ਕੀਟਨਾਸ਼ਕਾਂ ਦੇ 34 ਨਮੂਨੇ ਭਰੇ ਗਏ ਸਨ,ਜਿਨ੍ਹਾਂ ਵਿਚੋਂ 24 ਫੇਲ ਹੋ ਗਏ ।ਕਾਂਗਰਸ ਸਰਕਾਰ ਨੇ ਰੌਲ਼ਾ ਪੈਣ ਤੋਂ ਪਹਿਲਾਂ ਹੀ ਹੈਦਰਾਬਾਦ ਦੀ ਇਕ ਕੰਪਨੀ ਦੇ ਉਤਪਾਦਾਂ ਦੀ ਪੰਜਾਬ ਵਿਚ ਵਿਕਰੀ ਰੂਕ ਦਿਤੀ ਹੈ ।ਖੇਤੀ ਮਹਿਕਮੇ ਨੇ ਹੁਣ ਦੋ ਦਿਨਾਂ ਤੋਂ ਬਠਿੰਡਾ ਵਿਚ ਡੇਰੇ ਲੈ ਲਏ ਹਨ । ਖੇਤੀ ਵਿਭਾਗ ਦੇ ਅਫਸਰਾਂ ਦੀਆਂ ਚਾਰ ਟੀਮਾਂ ਬਣਾਈਆਂ ਹਨ ਜਿਨ੍ਹਾਂ ਵਲੋਂ ਦੋ ਦਿਨਾਂ ਦੌਰਾਨ ਬਠਿੰਡਾ ,ਮਾਨਸਾ,ਮੁਕਤਸਰ ਤੇ ਫਾਜ਼ਿਲਕਾ ਵਿਚੋਂ 100 ਦੇ ਕਰੀਬ ਕੀਟਨਾਸ਼ਕਾਂ ਅਤੇ ਖਾਦਾਂ ਦੇ ਨਮੂਨੇ ਭਰੇ ਗਏ । ਟੀਮਾਂ ਦੀ ਅਗਵਾਈ ਮਹਿਕਮੇ ਦੇ ਡਿਪਟੀ ਡਾਇਰੈਕਟਰ ਅਤੇ ਸੰਯੁਕਤ ਡਾਇਰੈਕਟਰ ਕਰ ਰਹੇ ਹਨ ।
ਵੇਰਵਿਆਂ ਅਨੁਸਾਰ ਹੈਦਰਾਬਾਦ ਦੇ ਕੈਪੀਆਰ ਐਗਰੋ ਕੈਮੀਕਲਜ਼ ਦੇ ਲੁਧਿਆਣਾ ਗੋਦਾਮ ਵਿਚੋਂ ਪਹਿਲਾਂ 10 ਨਮੂਨੇ ਭਰੇ ਗਏ ਸਨ ,ਜੋ ਸਾਰੇ ਫੇਲ ਹੋ ਗਏ । ਫੇਰ ਦੋਬਾਰਾ 9 ਹੋਰ ਨਮੂਨੇ ਭਰੇ ਗਏ ਜਿਨ੍ਹਾਂ ਵਿਚੋਂ 7 ਫੇਲ ਹੋ ਗਏ ਹਨ । ਖੇਤੀ ਮਹਿਕਮੇ ਨੇ ਇਸ ਕੰਪਨੀ ਦਾ ਲਾਇਸੈਂਸ ਰੱਧ ਕਰ ਦਿੱਤਾ ਹੈ ਫਾਜ਼ਿਲਕਾ ਦੇ ਰੈਡੀਕਲ ਕ੍ਰਰੋਪਸ ਪ੍ਰਾਈਵੇਟ ਲਿਮਿਟਿਡ ਦੇ ਕੀਟਨਾਸ਼ਕਾਂ ਅਤੇ ਖਾਦਾਂ ਦੇ ਅੱਠ ਨਮੂਨੇ ਭਰੇ ਗਏ ਸਨ , ਜਿਨ੍ਹਾਂ ਵਿਚੋਂ ਦੋ ਫੇਲ ਹੋ ਗਏ ਹਨ । ਮੁਕਤਸਰ ਦੀ ਕਿਸਾਨ ਕੈਮੀਕਲਜ਼ ਐਂਡ ਫਰਟੀਲਾਈਜ਼ਰ ਦੇ ਦੋ ਨਮੂਨੇ ਭਰੇ ਗਏ ਜਿਸ ਵਿਚੋਂ ਜਿੰਕ ਸਲਫੇਟ ਦਾ ਨਮੂਨਾ ਫੇਲ ਹੋ ਗਿਆ । ਫਾਜ਼ਿਲਕਾ ਦੇ ਇਕ ਡੀਲਰ ਨੂੰ ਜਦੋਂ ਨਮੂਨੇ ਫੇਲ ਹੋਣ ਦਾ ਪਤਾ ਲੱਗਿਆ ਤਾਂ ਉਸ ਨੇ ਕੈਂਟਰ ਭਰ ਕੇ ਕੀਟਨਾਸ਼ਕ ਸ਼ਹਿਰ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਮਹਿਕਮੇ ਦੇ ਡਿਪਟੀ ਡਾਇਰੈਕਟਰ ਨੇ ਰਾਤ ਨੂੰ ਇਹ ਕੈਂਟਰ ਕਾਬੂ ਕਰ ਲਿਆ ।
ਇਸ ਤੋਂ ਇਲਾਵਾ ਗਵਾਂਢੀ ਸੂਬਿਆਂ ਵਿਚ ਦੋ ਨੰਬਰ ਦੇ ਕੀਟਨਾਸ਼ਕ ਭੰਡਾਰ ਹੋਰ ਦੀ ਵੀ ਸੂਹ ਵੀ ਮਿਲੀ ਹੈ ਜਿਹੋਂ ਇਹ ਕੀਟਨਾਸ਼ਕ ਰਾਤ ਸਮੇ ਕੈਂਟਰ ਰਾਹੀਂ ਪੰਜਾਬ ਵਿਚ ਦਾਖ਼ਲ ਹੁੰਦੇ ਹਨ । ਤੇ ਬਾਅਦ ਵਿੱਚ ਕਿਸਾਨ ਇਹਨਾਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਹਨ ।

Leave a Reply

Your email address will not be published. Required fields are marked *

*

x

Check Also

ਪਰਾਲੀ ਪ੍ਰਦੂਸ਼ਣ ਦੇ ਇਲਾਜ ਲਈ ‘ਇਨਾਮੀ ਰਾਹ’ ਪਿਆ ਖੇਤੀਬਾੜੀ ਵਿਭਾਗ

ਇਕ ਮਿਲੀਅਨ ਡਾਲਰ (6 ਕਰੋੜ ਰੁਪਏ) ਦਾ ਇਨਾਮ ਰੱਖਿਆ ਚੰਡੀਗੜ੍ਹ, 25 ਜੁਲਾਈ- ਪੰਜਾਬ ’ਚ ਪ੍ਰਦੂਸ਼ਣ ...