ਇਸ ਤਰਾਂ ਬਾਦਲ ਸਰਕਾਰ ਨੇ ਮਾਰੀ ਕਿਸਾਨਾਂ ਨਾਲ ਠੱਗੀ

ਕੰਡਿਆਲੀ ਤਾਰ ਵਾਲੇ ਕਿਸਾਨ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਦਰਅਸਲ ਸਹਹੱਦੀ ਪਿੰਡਾਂ ਵਿੱਚ ਨਵੰਬਰ 2016 ਖੁਦ ਸਾਬਕਾ ਮੁੱਖ ਮੰਤਰੀ ਪ੍ਰਸਾਸ਼ ਸਿੰਘ ਬਾਦਲ ਵੱਲੋ ਮੁਆਵਜ਼ੇ ਦੇ ਚੈੱਕ ਦਿੱਤੇ ਸਨ ਜਿਹੜੇ ਕਿ ਬਾਊਸ ਹੋ ਗਏ ਹਨ। ਪੀੜਤ ਕਿਸਾਨਾਂ ਨੇ ਮੁਆਵਜ਼ੇ ਦੀ ਰਕਮ ਨਾ ਮਿਲਣ ਉੱਤੇ 27 ਜੁਲਾਈ ਤੋਂ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਹੈ।

ਪੰਜਾਬ ਬਾਰਡਰ ਕਿਸਾਨ ਵੈੱਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਮੁਤਾਬਕ ਤਾਰ ਪਾਰ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਫ਼ਸਲੀ ਮੁਆਵਜ਼ਾ ਲਗਾਤਾਰ ਮਿਲਣਾ ਸੀ, ਸਾਲ 2014 ‘ਚ ਇਹ ਮੁਆਵਜ਼ਾ 90 ਫ਼ੀਸਦੀ ਹੀ ਮਿਲਿਆ। ਸਾਲ 2015 ਦਾ ਮੁਆਵਜ਼ਾ 50 ਫ਼ੀਸਦੀ ਕੇਂਦਰ ਤੇ 50 ਫ਼ੀਸਦੀ ਪੰਜਾਬ ਸਰਕਾਰ ਨੇ ਅਦਾ ਕਰਨਾ ਸੀ, ਜਿਸ ਦੇ 10 ਕਰੋੜ 25 ਲੱਖ ਰੁਪਏ ਕੇਂਦਰ ਸਰਕਾਰ ਨੇ ਉਸ ਸਮੇਂ ਭੇਜੇ ਅਤੇ 10 ਕਰੋੜ 25 ਲੱਖ ਰੁਪਏ ਪੰਜਾਬ ਸਰਕਾਰ ਨੇ ਦੇਣੇ ਸਨ।

ਉਨ੍ਹਾਂ ਕਿਹਾ ਕਿ ਨਵੰਬਰ 2016 ‘ਚ ਅਕਾਲੀ ਸਰਕਾਰ ਦੌਰਾਨ ਉਸ ਸਮੇਂ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਰਹੱਦੀ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਦੀ ਸ਼ੁਰੂਆਤ ਕਰਕੇ 6 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬਾਕੀ ਦੇ ਚੈੱਕ ਜਾਰੀ ਕਰ ਦਿੱਤੇ ਗਏ ਜਿਨ੍ਹਾਂ ‘ਚ ਫਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ 4 ਕਰੋੜ 98 ਹਜ਼ਾਰ 48200 ਰੁਪਏ, ਫਾਜ਼ਿਲਕਾ 4,47,74200 ਰੁਪਏ ਅੰਮਿ੍ਤਸਰ ਨੂੰ , 3,76,39300, ਤਰਨ ਤਾਰਨ ਨੂੰ 3,58,93600, ਗੁਰਦਾਸਪੁਰ ਨੂੰ 2,61,26100 ਅਤੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ 1,07,18600 ਦੀ ਰਾਸ਼ੀ ਭੇਜੀ ਗਈ। ਇਸ ਰਾਸ਼ੀ ਦੇ ਚੈੱਕ ਜੋ ਕਿਸਾਨਾਂ ਨੂੰ ਦਿੱਤੇ ਗਏ ਸਨ, ਉਨ੍ਹਾਂ ਵਿਚ ਹਜ਼ਾਰਾਂ ਦੀ ਗਿਣਤੀ ‘ਚ ਚੈੱਕ ਇਸ ਕਰਕੇ ਬਾਊਾਸ ਹੋ ਗਏ ਕਿ ਸਬੰਧਿਤ ਖ਼ਾਤਿਆਂ ‘ਚ ਪੈਸੇ ਨਹੀਂ ਸਨ।

ਜਿਕਰਯੋਗ ਹੈ ਕਿ ਭਾਰਤ-ਪਾਕਿ ਸਰਹੱਦ ‘ਤੇ ਪੰਜਾਬ ਨਾਲ ਸਬੰਧਿਤ ਪੈਂਦੇ ਅੰਮਿ੍ਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲਿ੍ਹਆਂ ਦੇ ਕਿਸਾਨਾਂ ਦੀ 21600 ਏਕੜ ਜ਼ਮੀਨ ਪੈਂਦੀ ਹੈ। ਤਾਰ ਪਾਰ ਦਾ ਸਾਰਾ ਕੰਟਰੋਲ ਭਾਰਤੀ ਫ਼ੌਜ ਕੋਲ ਹੋਣ ਕਾਰਨ ਇਨ੍ਹਾਂ ਕਿਸਾਨਾਂ ਨੂੰ ਆਪਣੀ ਜ਼ਮੀਨ ‘ਚ ਕਾਸ਼ਤ ਕਰਨ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਰਿਹਾ ਹੈ। ਇਥੋਂ ਤਕ ਕਿ ਇਨ੍ਹਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਮੁਆਵਜ਼ੇ ਦੀ ਰਾਸ਼ੀ ਸਹੀ ਢੰਗ ਨਾਲ ਨਹੀਂ ਮਿਲ ਰਹੀ।

ਕਿਸਾਨਾਂ ਨੂੰ ਸਮੇਂ-ਸਮੇਂ ਦੀਆਂ ਕੇਂਦਰ ਤੇ ਪੰਜਾਬ ਸਰਕਾਰਾਂ ਨੇ ਉਨ੍ਹਾਂ ਦਾ ਹੱਕ ਨਹੀਂ ਦਿੱਤਾ । ਸਿਰਫ ਹਾਈਕੋਰਟ ਤੇ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਉਜੜੇ ਹੱਕਾਂ ਨੂੰ ਦੇਖਿਆ ਤੇ ਤਾਰ ਪਾਰ ਕਿਸਾਨਾਂ ਨੂੰ ਇਨਸਾਫ਼ ਦੇਣ ਲਈ ਵਿਸ਼ੇਸ ਟਿ੍ਬਿਊਨਲ ਵੀ ਸਥਾਪਿਤ ਕੀਤਾ ਹੈ, ਜਿਸ ਦਾ ਫ਼ੈਸਲਾ ਆਉਂਦੀਆਂ ਤਰੀਕਾਂ ‘ਤੇ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *

*

x

Check Also

ਖੇਤੀ ਵਿਭਾਗ ਵਲੋਂ ਪੰਜਾਬ ਵਿਚ ਵੱਡੇ ਕੀਟਨਾਸ਼ਕ ਘਪਲੇ ਦਾ ਪਰਦਾਫਾਸ਼

ਨਰਮਾ ਪੱਟੀ ਵਿਚ ਐਤਕੀ ਨਵੇਂ ਕੀਟਨਾਸ਼ਕ ਘਪਲੇ ਦਾ ਧੂੰਆ ਉਠਿਆ ਹੈ। ਖੇਤੀ ਮਹਿਕਮੇ ਵਲੋਂ ਪਿਛਲੇ ...