ਸਿਰਫ ਇਹੀ ਕਰਜ਼ੇ ਹੋਣਗੇ ਮਾਫ ,ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਨੂੰ ਕਰਜੇ ਮੋੜਨ ਦੀ ਅਪੀਲ

ਕਰਜ਼ਾ ਮੁਆਫ਼ੀ ਦੀ ਉਮੀਦ ਲਗਾਈ ਬੈਠੇ ਕਿਸਾਨਾਂ ਨੂੰ ਉਸ ਵੇਲੇ ਝਟਕਾ ਲੱਗਾ ਜਦ ਸੂਬੇ ਦੇ ਸਹਿਕਾਰੀ ਬੈਂਕਾਂ ਨੇ ਕਿਸਾਨਾਂ ਨੂੰ ਕਰਜ਼ੇ ਭਰਨ ਲਈ ਲਿਖਤੀ ਤੌਰ ‘ਤੇ ਇਸ਼ਤਿਹਾਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ | ਇਸ ਨਾਲ ਕਿਸਾਨਾਂ ਦੀ ਦੁਚਿਤੀ ਵੱਧ ਗਈ ਹੈ ਕਿ ਉਹ ਅਖੀਰ ਕੀ ਕਰਨ ? ਗੌਰਤਲਬ ਹੈ ਕੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਸਾਰੇ ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫ਼ੀ ਦੇ ਕੀਤੇ ਵਾਅਦੇ ‘ਤੇ ਸਮੁੱਚੇ ਪੰਜਾਬ ਦੇ ਕਿਸਾਨਾਂ ਨੇ ਸਰਕਾਰੀ ਤੇ ਸਹਿਕਾਰੀ ਬੈਂਕਾਂ ਤੋਂ ਲਏ ਕਰਜ਼ੇ ਮੋੜਨੇ ਬੰਦ ਕਰ ਦਿੱਤੇ ਸਨ |

ਸੱਤਾ ਵਿਚ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਪੰਜ ਏਕੜ ਤੱਕ ਦੇ ਕਿਸਾਨਾਂ ਦੇ ਸਿਰਫ ਦੋ ਲੱਖ ਰੁਪਏ ਦੇ ਫ਼ਸਲੀ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕੀਤਾ ਹੈ |ਸੂਬੇ ਦੇ ਸਹਿਕਾਰੀ ਬੈਂਕਾਂ ਨੇ ਕਿਸਾਨਾਂ ਨੂੰ ਕਰਜ਼ੇ ਭਰਨ ਲਈ ਲਿਖਤੀ ਤੌਰ ‘ਤੇ ਇਸ਼ਤਿਹਾਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ | ਖੇਤੀਬਾੜੀ ਵਿਕਾਸ ਬੈਂਕਾਂ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਬੈਂਕ ਵੱਲੋਂ ਦਿੱਤੇ ਜਾਂਦੇ ਲੰਬੇ ਸਮੇਂ ਦੇ ਕਰਜ਼ੇ ਪੰਜਾਬ ਸਰਕਾਰ ਵੱਲੋਂ ਐਲਾਨੇ ਕਰਜ਼ਾ ਮੁਆਫ਼ੀ ਸਕੀਮ ਵਿਚ ਨਹੀ ਆਉਂਦੇ | ਪੰਜਾਬ ਸਰਕਾਰ ਨੇ ਸਿਰਫ ਫ਼ਸਲੀ ਕਰਜ਼ਿਆਂ ‘ਤੇ ਹੀ 2 ਲੱਖ ਰੁਪਏ ਦੀ ਮੁਆਫ਼ੀ ਦਿੱਤੀ ਹੈ |ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕ ਦੇ ਕਿਸੇ ਵੀ ਤਰ੍ਹਾਂ ਦੇ ਕਰਜ਼ਿਆਂ ‘ਤੇ ਕੋਈ ਵੀ ਕਰਜ਼ਾ ਮੁਆਫ਼ੀ ਨਹੀ ਦਿੱਤੀ ਗਈ | ਖੇਤੀਬਾੜੀ ਵਿਕਾਸ ਬੈਂਕਾਂ ਨੇ ਕਿਸਾਨਾਂ ਨੂੰ ਤੁਰੰਤ 15 ਜੁਲਾਈ ਤੋਂ ਪਹਿਲਾਂ ਕਰਜ਼ੇ ਭਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਸ ਤੋਂ ਬਾਅਦ ਕਿਸਾਨਾਂ ਨੂੰ ਵਾਧੂ ਵਿਆਜ ਦੇਣਾ ਪਵੇਗਾ | ਬੈਂਕਾਂ ਦੇ ਇਸ ਤਰ੍ਹਾਂ ਦੇ ਫ਼ੈਸਲਿਆਂ ਨਾਲ ਪਿੰਡਾਂ ਦੇ ਕਿਸਾਨਾਂ ਵਿਚ ਭਾਰੀ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਕਿਸਾਨੀ ਦੀ 80 ਫ਼ੀਸਦੀ ਦਰ ਸਹਿਕਾਰੀ ਵਿਕਾਸ ਬੈਂਕਾਂ ‘ਤੇ ਨਿਰਭਰ ਕਰਦੀ ਹੈ |

Leave a Reply

Your email address will not be published. Required fields are marked *

*

x

Check Also

ਪਰਾਲੀ ਪ੍ਰਦੂਸ਼ਣ ਦੇ ਇਲਾਜ ਲਈ ‘ਇਨਾਮੀ ਰਾਹ’ ਪਿਆ ਖੇਤੀਬਾੜੀ ਵਿਭਾਗ

ਇਕ ਮਿਲੀਅਨ ਡਾਲਰ (6 ਕਰੋੜ ਰੁਪਏ) ਦਾ ਇਨਾਮ ਰੱਖਿਆ ਚੰਡੀਗੜ੍ਹ, 25 ਜੁਲਾਈ- ਪੰਜਾਬ ’ਚ ਪ੍ਰਦੂਸ਼ਣ ...