ਹੁਣ ਠੇਕੇ ਤੇ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਵੀ ਦੇਣਾ ਪੈ ਸਕਦਾ ਹੈ ਟੈਕਸ

ਜੇਕਰ ਤੁਸੀਂ ਆਪਣੀ ਜਮੀਨ ਠੇਕੇ ਤੇ ਦਿੰਦੇ ਹੋ ਤਾਂ ਆਉਣ ਵਾਲੇ ਸਮੇ ਵਿਚ ਤਹਾਨੂੰ ਟੈਕਸ ਵੀ ਦੇਣਾ ਪੈ ਸਕਦਾ ਹੈ ਕਿਓਂਕਿ ਕੇਂਦਰੀ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਬਿੱਲ ਦੇ ਖਰੜੇ ”ਚ ”ਕਿਸਾਨ” ਸ਼ਬਦ ਦੀ ਪਰਿਭਾਸ਼ਾ ”ਚ ਅਹਿਮ ਬਦਲਾਅ ਕਾਰਨ ਆਪਣੇ ਖੇਤ ”ਚ ਖੁਦ ਖੇਤੀ ਨਹੀਂ ਕਰਨ ਵਾਲੇ ਜ਼ਮੀਨ ਮਾਲਕ ਹੁਣ ਜੀ. ਐੱਸ. ਟੀ. ਟੈਕਸ ਦੇ ਦਾਇਰੇ ”ਚ ਆ ਗਏ ਹਨ। ਇਸ ਵਿੱਚ ਠੇਕੇ ਤੇ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਠੇਕੇ ਤੋਂ ਹੋਣ ਵਾਲੀ ਆਮਦਨ ਉਪਰ 18 ਫੀਸਦੀ ਟੈਕਸ ਦੇਣਾ ਪਵੇਗਾ । ਭਾਵ ਇਕ ਲੱਖ ਮਗਰ 18 ਹਜ਼ਾਰ ਟੈਕਸ ਦੇਣਾ ਪਵੇਗਾ । ਗੌਰਤਲਬ ਹੈ ਕੀ ਇਸਤੋਂ ਪਹਿਲਾਂ ਜ਼ਮੀਨ ਠੇਕੇ ਤੇ ਦੇਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਤਰਾਂ ਦਾ ਟੈਕਸ ਨਹੀਂ ਲੱਗਦਾ ਸੀ । ਟੈਕਸ ਮਾਹਰਾਂ ਦਾ ਕਹਿਣਾ ਹੈ ਕਿ ਖੁਦ ਖੇਤੀ ਨਹੀਂ ਕਰਨ ਵਾਲੇ ਜ਼ਮੀਨ ਮਾਲਕ ਕਿਸਾਨ ਦੀ ਪਰਿਭਾਸ਼ਾ ਦੇ ਦਾਇਰੇ ”ਚ ਨਹੀਂ ਆਉਂਦੇ ਹਨ। ਉਹ ਆਪਣਾ ਖੇਤ ਕਿਸੇ ਦੂਜੇ ਕਿਸਾਨ ਨੂੰ ਦਿੰਦੇ ਹਨ, ਜਿਸ ਦੇ ਬਦਲੇ ਜ਼ਮੀਨ ਮਾਲਕ ਨੂੰ ਫਸਲ ”ਚ ਹਿੱਸੇਦਾਰੀ ਜਾਂ ਨਕਦ ਰਕਮ ਮਿਲਦੀ ਹੈ।ਇਕ ਮਾਹਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਖੁਦ ਖੇਤੀ ਨਾ ਕਰਕੇ ਜ਼ਮੀਨ ਲੀਜ਼(ਠੇਕੇ) ”ਤੇ ਦੇ ਕੇ ਨਕਦ ਰਕਮ ਜਾਂ ਫਸਲ ”ਚ ਹਿੱਸੇਦਾਰੀ ਲੈਣ ਵਾਲੇ ਲੋਕਾਂ ਨੂੰ ਇਸ ”ਤੇ ਜੀ. ਐੱਸ. ਟੀ. ਦਾ ਭੁਗਤਾਨ ਕਰਨਾ ਹੋਵੇਗਾ। ਪਰ ਇਸ ਵਿੱਚ ਉਹਨਾਂ ਕਿਸਾਨਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੀ ਠੇਕੇ ਤੋਂ ਸਾਲਾਨਾ ਆਮਦਨ 20 ਲੱਖ ਜਾ ਮਹੀਨੇ ਦੇ ਆਮਦਨ 1 ਲੱਖ 60 ਹਜ਼ਾਰ ਤੋਂ ਘੱਟ ਹੈ । ਏਨੀ ਆਮਦਨ ਤੇ ਕਿਸੇ ਵੀ ਤਰਾਂ ਦਾ ਟੈਕਸ ਨਹੀਂ ਲਗੇਗਾ ।
ਇਕ ਮਾਹਰ ਦਾ ਕਹਿਣਾ ਹੈ ਕਿ ਖੇਤੀ ਲਈ ਲੀਜ਼ ”ਤੇ ਦਿੱਤੀ ਗਈ ਜ਼ਮੀਨ ਤੋਂ ਮਿਲਣ ਵਾਲੀ ਨਕਦ ਰਕਮ ਜਾਂ ਫਸਲ ਜੀ. ਐੱਸ. ਟੀ. ਤਹਿਤ ਟੈਕਸ ਯੋਗ ਹੋ ਸਕਦੀ ਹੈ ਪਰ ਬਾਅਦ ”ਚ ਸੋਧ ਕਾਨੂੰਨਾਂ ”ਚ ਇਸ ਨੂੰ ਟੈਕਸ ਮੁਕਤ ਰੱਖਿਆ ਜਾਂਦਾ ਹੈ ਤਾਂ ਵੱਖਰੀ ਗੱਲ ਹੈ।

Leave a Reply

Your email address will not be published. Required fields are marked *

*