ਜੀ. ਐਸ. ਟੀ. ਲੱਗਣ ਨਾਲ ਕਿਸਾਨਾਂ ਉੱਪਰ ਪਏਗਾ ਕਰੋੜਾਂ ਰੁਪਏ ਦਾ ਆਰਥਿਕ ਭਾਰ

ਪਹਿਲਾਂ ਤੋਂ ਹੀ ਆਰਥਿਕ ਮੰਦੇ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਇਕ ਬੁਰੀ ਖ਼ਬਰ ਹੈ ਕਿਓਂਕਿ ਸਰਕਾਰ ਜੀ. ਐਸ. ਟੀ. ਬਿਲ ਨਾਲ ਕਿਸਾਨਾਂ ਉੱਪਰ ਹੋਰ ਆਰਥਿਕ ਬੋਝ ਵਧਾਉਣ ਦੀ ਤਿਆਰੀ ਕਰ ਰਹੀ ਹੈ |

ਜੁਲਾਈ ਤੋਂ ਲੱਗਣ ਜਾ ਰਹੇ ਜੀ. ਐੱਸ. ਟੀ. (ਸਮਾਨ ਅਤੇ ਸੇਵਾ ਕਰ) ਦੇ ਨਾਲ ਰਾਜ ‘ਚ ਬਾਕੀ ਲੋਕਾਂ ਦੀ ਤਰ੍ਹਾਂ ਲੱਖਾਂ ਕਿਸਾਨਾਂ ‘ਤੇ ਵੀ ਕਰੋੜਾਂ ਰੁਪਏ ਦਾ ਹੋਰ ਭਾਰ ਪੈ ਜਾਏਗਾ ਕਿਉਂਕਿ ਜੀ. ਐੱਸ. ਟੀ. ਲੱਗਣ ਕਰਕੇ ਨਾ ਸਿਰਫ਼ ਕੀਟਨਾਸ਼ਕ ਦਵਾਈਆਂ ਮਹਿੰਗੀਆਂ ਹੋ ਜਾਣਗੀਆਂ ਸਗੋਂ ਖਾਦਾਂ ਦੇ ਮੁੱਲ ਵੀ ਵਧ ਜਾਣਗੇ |

1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਹਨ ਜੀ. ਐਸ. ਟੀ. ਕਰਕੇ ਕਈ ਕੀਟਨਾਸ਼ਕਾਂ ਅਤੇ ਦਵਾਈਆਂ ‘ਤੇ 5 ਤੋਂ ਲੈ ਕੇ 18 ਫੀਸਦੀ ਤੇ ਖਾਦਾਂ ‘ਤੇ 12 ਫੀਸਦੀ ਦੇ ਕਰੀਬ ਜੀ. ਐਸ. ਟੀ. ਵਸੂਲ ਕੀਤਾ ਜਾਣਾ ਹੈ |

ਪੰਜਾਬ ‘ਚ ਖਾਦਾਂ ਦੀ ਵਰਤੋਂ ਪਿਛਲੇ ਸਮੇਂ ਤੋਂ ਕਾਫ਼ੀ ਵਧ ਗਈ ਹੈ | ਇਕ ਅੰਦਾਜ਼ਨ ਰਾਜ ‘ਚ 1000 ਕਰੋੜ ਦੇ ਕਰੀਬ ਹੀ ਕੀਟਨਾਸ਼ਕ, ਖਾਦਾਂ ਦੀ ਵਰਤੋਂ ਖੇਤੀ ਸੈਕਟਰ ਵਿਚ ਵਰਤੋਂ ਕੀਤੀ ਜਾਂਦੀ ਹੈ |ਕਣਕ, ਆਲੂ, ਸਰੋਂ ਦੀਆਂ ਫ਼ਸਲਾਂ ਲਈ ਰਾਜ ਵਿਚ ਹੀ 5.5 ਲੱਖ ਟਨ ਡੀ. ਏ. ਪੀ. ਤੇ 8 ਲੱਖ ਟਨ ਯੂਰੀਆ, ਜਦਕਿ ਪੈਡੀ ਦੇ ਸੀਜ਼ਨ ‘ਚ ਯੂਰੀਆ ਦੀ ਵਰਤੋਂ 12 ਲੱਖ ਟਨ ਦੇ ਕਰੀਬ ਅਤੇ 4 ਲੱਖ ਟਨ ਡੀ. ਏ. ਪੀ. ਦੀ ਵਰਤੋਂ ਕੀਤੀ ਜਾਂਦੀ ਹੈ |

ਖਾਦ ਵਿਕਰੇਤਾ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਜੀ, ਐਸ. ਟੀ. ਲੱਗਣ ਨਾਲ ਚਾਹੇ ਕਿਸਾਨਾਂ ਦੀ ਫ਼ਸਲ ਦੀ ਲਾਗਤ ਵਧ ਜਾਏਗੀ ਪਰ ਜੀ. ਐੱਸ. ਟੀ. ਲੱਗਣ ਨਾਲ ਮਨਮਰਜ਼ੀ ਮੁਤਾਬਿਕ ਜ਼ਿਆਦਾ ਤੋਂ ਜ਼ਿਆਦਾ ਮੁੱਲ ਨਹੀਂ ਲਿਆ ਜਾ ਸਕਦਾ ਹੈ | ਸਰਕਾਰ ਨੂੰ ਵਸੂਲ ਕੀਤੀ ਰਕਮ ‘ਤੇ ਟੈਕਸ ਦੇਣਾ ਪਏਗਾ

ਇਕ ਹੋਰ ਖਾਦ ਵਿਕਰੇਤਾ ਦਾ ਕਹਿਣਾ ਸੀ ਕਿ ਪਹਿਲੀ ਵਾਰ ਕੀਟਨਾਸ਼ਕਾਂ ਨੂੰ ਜੀ. ਐਸ. ਟੀ. ਵਿਚ ਸ਼ਾਮਿਲ ਕੀਤਾ ਗਿਆ ਹੈ ਤੇ ਇਸ ਨਾਲ ਕਿਸਾਨਾਂ ਦੀ ਫ਼ਸਲਾਂ ਦੀ ਲਾਗਤ ਵਿਚ ਵਾਧਾ ਤਾਂ ਹੋਏਗਾ ਸਗੋਂ ਡੀਲਰਾਂ ਨੂੰ ਇਸ ਦਾ ਹਿਸਾਬ ਰੱਖਣ ਲਈ ਪੇ੍ਰਸ਼ਾਨੀ ਹੋਏਗੀ |

20 ਲੱਖ ਤੋਂ ਉੱਪਰ ਵਾਲੇ ਡੀਲਰ ਟੈਕਸ ਦੇ ਘੇਰੇ ‘ਚ ਸ਼ਾਮਿਲ ਕੀਤੇ ਗਏ ਹਨ ਜਦਕਿ ਪੇਂਡੂ ਹਲਕਿਆਂ ‘ਚ ਇਕ ਡੀਲਰ ਹੀ 45 ਤੋਂ 50 ਲੱਖ ਤੱਕ ਖਾਦਾਂ ਦੀ ਵਿੱਕਰੀ ਕਰ ਲੈਂਦਾ ਹੈ | ਡੀਲਰਾਂ ਨੂੰ ਹੁਣ ਕੰਪਿਊਟਰ ਸਮੇਤ ਹੋਰ ਰਿਕਾਰਡ ਵੀ ਰੱਖਣਾ ਪਏਗਾ |

Leave a Reply

Your email address will not be published. Required fields are marked *

*

x

Check Also

ਕਿਸਾਨਾਂ ਨੂੰ ਤਿਗੁਣੀ ਕੀਮਤ ਤੇ ਮਿਲੂਗੀ ਖਾਦ ,ਸਬਸਿਡੀ ਦੀ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਹੋਵੇਗੀ ਜਮਾਂ

ਪਹਿਲਾਂ ਹੀ ਮੰਦੇ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਇਕ ਹੋਰ ਬੁਰੀ ਖ਼ਬਰ ਆ ਸਕਦੀ ...