ਮੰਡੀ ਵਿੱਚ ਸੂਰਜਮੁਖੀ ਦੀ ਆਮਦ ਸ਼ੁਰੂ ,ਸਮਰਥਨ ਮੁੱਲ ਤੋਂ ਘੱਟ ਮੁੱਲ ਮਿਲਣ ਤੇ ਕਿਸਾਨ ਨਿਰਾਸ਼

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਅੱਜ ਪਹਿਲੇ ਦਿਨ ਸੂਰਜਮੁਖੀ ਦੀ ਫ਼ਸਲ ਦੀ ਆਮਦ ਹੋ ਗਈ ਹੈ ।ਪਰ ਵੇਚਣ ਆਏ ਕਿਸਾਨਾਂ ਦੇ ਪੱਲੇ ਨਿਰਾਸ਼ਾ ਹੀ ਲੱਗ ਰਹੀ ਹੈ ਕਿਓਂਕਿ ਗੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਸੂਰਜਮੁਖੀ ਦਾ ਘਟੋਂ ਘੱਟ ਸਮਰਥਨ ਮੁੱਲ 3950 ਰੁਪਏ ਤੈਅ ਕੀਤਾ ਗਿਆ ਹੈ
ਪਰ ਨਿੱਜੀ ਵਪਾਰੀਆਂ ਨੇ ਅੱਜ ਸਮਰਥਨ ਮੁੱਲ ਤੋਂ ਤਕਰੀਬਨ 1175 ਰੁਪਏ ਦੇ ਘਾਟੇ ਤੇ 2775 ਰੁਪਏ ਪ੍ਰਤੀ ਕੁਇੰਟਲ ਵਿਚ ਸੂਰਜਮੁਖੀ ਖ਼ਰੀਦੀ | ਜਿਸ ਨਾਲ ਕਿਸਾਨ ਵਰਗ ਕਾਫ਼ੀ ਨਿਰਾਸ਼ ਦਿਖਾਈ ਦਿੱਤਾ |

ਜਦੋਂ ਕੀ ਪਿਛਲੇ ਸਾਲ ਸੂਰਜਮੁਖੀ ਦਾ ਭਾਅ ਪ੍ਰਾਈਵੇਟ ਵਪਾਰੀਆਂ ਵੱਲੋਂ 3000 ਤੋਂ 3350 ਰੁਪਏ ਪ੍ਰਤੀ ਕੁਇੰਟਲ ਸੀ | ਫ਼ਸਲ ਵੇਚਣ ਆਏ ਕਿਸਾਨ ਨੇ ਕਿਹਾ ਕਿ ਹਰ ਸਾਲ ਖੇਤੀ ਖ਼ਰਚਿਆਂ ਵਿਚ ਵਾਧਾ ਹੁੰਦਾ ਹੈ ਪਰ ਫ਼ਸਲ ਦਾ ਭਾਅ ਵਧਣ ਦੀ ਬਜਾਏ ਘੱਟ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਬਦਲਵੀਂਆਂ ਫ਼ਸਲਾਂ ਸੂਰਜਮੁਖੀ ਅਤੇ ਮੱਕੀ ਵਗ਼ੈਰਾ ਬੀਜਦੇ ਹਨ | ਉਨ੍ਹਾਂ ਲਈ ਸਰਕਾਰ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ |
ਮਾਰਕੀਟ ਕਮੇਟੀ ਖੰਨਾ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਕਣਕ ਝੋਨੇ ਦੀ ਤਰਾਂ ਸੂਰਜਮੁਖੀ ਦਾ ਜੋ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਗਿਆ ਹੈ, ਉਸ ਦੇ ਅਨੁਸਾਰ ਹੀ ਖ਼ਰੀਦ ਕਰਨੀ ਚਾਹੀਦੀ ਹੈ | ਬੀ. ਕੇ. ਯੂ. ਉਗਰਾਹਾਂ ਦੇ ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਪ੍ਰਾਈਵੇਟ ਵਪਾਰੀ ਕਿਸਾਨਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ |
ਮਾਰਕੀਟ ਕਮੇਟੀ ਸਕੱਤਰ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਖੰਨਾ ਮੰਡੀ ਵਿਚ ਕੁੱਲ 82 ਹਜ਼ਾਰ 408 ਕੁਇੰਟਲ ਸੂਰਜਮੁਖੀ ਦੀ ਆਮਦ ਹੋਈ ਸੀ | ਇਸ ਵਾਰ ਵੀ ਖੰਨਾ ਇਲਾਕੇ ਵਿਚ ਸੂਰਜਮੁਖੀ ਦੀ ਖੇਤੀ ਵੱਡੇ ਪੱਧਰ ‘ਤੇ ਕੀਤੀ ਗਈ ਹੈ |

Leave a Reply

Your email address will not be published. Required fields are marked *

*

x

Check Also

ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ :ਕਰਜ਼ੇ ਕਾਰਨ ਪਿੰਡ ਕੁਠਾਲਾ ਦੇ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਚੌਧਰੀ ਪੁੱਤਰ ਮਹਿੰਦਰ ਸਿੰਘ ...