73 ਸਾਲਾਂ ਬਾਬੇ ਨੇ ਕਰ ਦਿੱਤਾ ਐਸਾ ਕਮਾਲ ਦੇਖ ਕੇ ਵੀ ਯਕੀਨ ਕਰਨਾ ਮੁਸ਼ਕਿਲ

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ 45 ਕਿਲੋਮੀਟਰ ਦੂਰ ਮਹਾ ਸਮੁੰਦਰ ਵਿੱਚ 73 ਸਾਲ ਦੇ ਭਾਗੀਰਥ ਬਿਸਈ ਨੇ ਆਪਣੇ ਘਰ ਦੀ ਛੱਤ ‘ਤੇ ਹੀ ਝੋਨੇ ਦੀ ਖੇਤੀ ਕੀਤੀ। ਖੇਤੀ ਲਈ ਜ਼ਮੀਨ ਨਹੀਂ ਸੀ ਤਾਂ ਘਰ ਦੀ ਛੱਤ ਨੂੰ ਹੀ ਖੇਤ ਬਣਾ ਲਿਆ।

ਛੱਤ ਡਿੱਗੇ ਨਾ ਇਸ ਲਈ ਕੀਤਾ ਜੁਗਾੜ

ਛੱਤ ‘ਤੇ ਰੇਤ ਤੇ ਸੀਮੈਂਟ ਦੀ ਢਲਾਈ ਤਾਂ ਕਰਾਈ ਪਰ ਲੋਹੇ ਦੀ ਛੱੜ ਨਾਲ ਬਾਂਸ ਦੀ ਲੱਕੜ ਲਵਾਈ। ਉਨ੍ਹਾਂ ਦਾ ਤਰਕ ਹੈ ਕਿ ਬਾਂਸ ਜਲਦੀ ਨਹੀਂ ਸੜਦਾ। ਬਾਂਸ ਨਾਲ ਪ੍ਰਯੋਗ ਕਰਨ ਤੋਂ ਸਿੱਲ੍ਹ ਦੀ ਸਮੱਸਿਆ ਦੂਰ ਹੋ ਗਈ। ਛੱਤ ‘ਤੇ ਮਿੱਟੀ ਦੀ ਛੇ ਇੰਚ ਪਰਤ ਵਿਛਾਈ। ਮਿੱਟੀ ਸਾਧਾਰਨ ਹੈ। ਇਸ ਲਈ ਨਾ ਤਾਂ ਟ੍ਰੇਨਿੰਗ ਲਈ ਤੇ ਨਾ ਹੀ ਉਹ ਰਵਾਇਤੀ ਕਿਸਾਨ ਹੈ।

ਬਜ਼ੁਰਗ ਕਿਸਾਨ ਦੇ ਜਨੂੰਨ ਨੂੰ ਦੇਖ ਵਿਗਿਆਨੀ ਵੀ ਹੈਰਾਨ

2004 ਵਿੱਚ ਐਫ.ਸੀ.ਆਈ. ਤੋਂ ਰਿਟਾਇਰ ਹੋਣ ਤੋਂ ਬਾਅਦ 100 ਵਰਗ ਫੁੱਟ ਵਿੱਚ ਚੌਲ ਦੀ ਲੁਆਈ ਦਾ ਪ੍ਰਯੋਗ ਸਫਲ ਰਿਹਾ। ਫਿਰ ਘਰ ਨੂੰ ਦੋ ਮੰਜ਼ਲਾ ਕੀਤਾ। ਤਿੰਨ ਹਜ਼ਾਰ ਵਰਗ ਫੁੱਟ ਦੀ ਛੱਤ ‘ਤੇ ਛੇ ਇੰਚ ਮਿੱਟੀ ਦੀ ਪਰਤ ਵਿਛਾਈ। ਹੁਣ ਉਹ ਤਿੰਨ ਹਜ਼ਾਰ ਵਰਗ ਫੁੱਟ ਦੀ ਛੱਤ ‘ਤੇ ਹੀ ਖੇਤੀ ਕਰ ਰਹੇ ਹਨ। ਸਾਲ ਵਿੱਚ ਦੋ ਕੁਇੰਟਲ ਚੌਲ ਦੋ ਅਲੱਗ-ਅਲੱਗ ਕਿਸਮਾਂ ਦੇ ਲੈਂਦੇ ਹਨ। ਇੰਨਾ ਦੇ ਜਨੂੰਨ ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ ਹਨ।

ਕੀ-ਕੀ ਉਗਾਉਂਦੇ ਹਨ

ਭਾਗੀਰਥ ਦੁਬਰਾਜ ਚੌਲ, ਸਬਜ਼ੀ ਦੀ ਖੇਤੀ ਕਰਦੇ ਹਨ। ਗੇਂਦੇ ਦੇ ਫੁੱਲ, ਟਮਾਟਰ, ਬੈਂਗਣ ਦੇ ਨਾਲ ਦੋ ਕਿਸਮ ਦੀ ਮਿਰਚ ਦਾ ਉਤਪਾਦਨ ਕਰਦੇ ਹਨ। ਇੱਕ ਹੀ ਤਣੇ ਵਿੱਚ ਦੋ ਤਰ੍ਹਾਂ ਦੀ ਪੈਦਾਵਾਰ। ਇਸ ਪ੍ਰਯੋਗ ਨੂੰ ਵੱਡੇ ਪੈਮਾਨੇ ‘ਤੇ ਕਰੇਗਾ। ਹੁਣ ਕੰਮ ਦੀ ਲਾਗਤ ਵਿੱਚ ਚੌਲ ਦੀ 14 ਇੰਚ ਦੀ ਬੱਲੀ ਤੋਂ ਜ਼ਿਆਦਾ ਉਪਜ ਲੈਣ ਲੱਗੇ ਹੋਏ ਹਨ। ਪੌਦੇ ਤਿਆਰ ਕਰਕੇ ਦੂਸਰੀ ਜਗ੍ਹਾ ਪਲਾਂਟ ਕਰਦੇ ਹਨ। ਫੁੱਲ ਦੇ ਪੌਦੇ ਵਿੱਚ ਟਮਾਟਰ ਉਪਜ ਰਹੇ ਹਨ।

ਪਰਿਵਾਰ ਦੀ ਜ਼ਰੂਰਤ ਛੱਤ ਤੋਂ ਹੁੰਦੀ ਪੂਰੀ

ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਇੱਕ ਬੇਟਾ ਹੈ। ਉਹ ਕਹਿੰਦਾ ਹੈ ਕਿ ਛੱਤ ‘ਤੇ ਜਿੰਨੀ ਫ਼ਸਲ ਹੁੰਦੀ ਹੈ, ਉਹ ਉਸ ਦੇ ਪਰਿਵਾਰ ਲਈ ਕਾਫ਼ੀ ਹੈ।

ਚੀਨ ਵਿੱਚ ਵੀ ਹੋ ਰਹੀ ਛੱਤ ‘ਤੇ ਖੇਤੀ

ਚੀਨ ਵਿੱਚ ਵੀ ਅਜਿਹੇ ਹੀ ਤਰੀਕੇ ਨਾਲ ਛੱਤ ‘ਤੇ ਖੇਤੀ ਕੀਤੀ ਜਾ ਰਹੀ ਹੈ। ਜੇਝਿਆਂਗ ਪ੍ਰਦੇਸ਼ ਦੇ ਛਾਯੋਝਿੰਗ ਸ਼ਹਿਰ ਵਿੱਚ ਪੇਂਗ ਕੁਈਜੇਨ ਵੀ ਆਪਣੀ ਘਰ ਦੀ ਛੱਤ ‘ਤੇ ਖੇਤੀ ਕਰਦੇ ਹਨ। ਉਨ੍ਹਾਂ ਦਾ ਮਕਾਨ ਚਾਰ ਮੰਜ਼ਲਾ ਹੈ ਤੇ ਛੱਤ ਦਾ ਖੇਤਰਫਲ 120 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ।

Leave a Reply

Your email address will not be published. Required fields are marked *

*

x

Check Also

ਭਾਰੀ ਮੀਂਹ ਨੇ ਧੋਤੇ ਝੋਨੇ ਤੇ ਨਰਮੇ ਦੇ ਦੁੱਖ

ਪੱਤਾ ਲਪੇਟ ਬਿਮਾਰੀ ਕਾਰਨ ਝੋਨੇ ਦੇ ਪੱਤੇ ਪੀਲੇ ਪੈਣ ਲੱਗੇ ਹਨ। ਪੱਤਾ ਲਪੇਟ ਬਿਮਾਰੀ ਬੂਟੇ ...