16 ਕੁਇੰਟਲ ਪਰਾਲੀ ਨਾਲ ਲਵੋ 4 ਰਸੋਈ ਗੈਸ ਸਿਲੰਡਰ ਪ੍ਰਤੀ ਮਹੀਨਾ

ਝੋਨੇ ਤੇ ਕਣਕ ਦੀ ਪਰਾਲੀ ਕਿਸਾਨਾਂ ਵਾਸਤੇ ਬਹੁਤ ਵੱਡੀ ਸਮਸਿਆ ਬਣੀ ਹੋਈ ਹੈ । ਪਰ ਜੇਕਰ ਪਰਾਲੀ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨੂੰ ਵਰਤ ਕੇ ਇਸ ਪਰਾਲੀ ਤੋਂ ਲਾਭ ਵੀ ਕਮਾਇਆ ਜਾ ਸਕਦਾ ਹੈ ।

ਪੰਜਾਬ ਯੂਨੀਵਰਸਿਟੀ ਵਲੋਂ ਪਰਾਲੀ ਨਾਲ ਚੱਲਣ ਵਾਲੇ ਬਾਇਓ ਗੈਸ ਪਲਾਂਟ ਦੀ ਸਿਫਾਰਿਸ਼ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਆਕਸੀਜਨ ਰਹਿਤ ਖੂਹ ਵਿੱਚ ਗਾਲ ਕੇ ਬਾਇਓ ਗੈਸ ਪੈਦਾ ਕੀਤੀ ਜਾ ਸਕਦੀ ਹੈ ਅਤੇ ਇਸ ਵਿਧੀ ਰਾਹੀਂ ਬਹੁਤ ਹੀ ਘੱਟ ਮਿਹਨਤ ਨਾਲ ਪਰਾਲੀ ਤੋਂ ਵੱਡੀ ਮਾਤਰਾ ਵਿੱਚ ਗੈਸ ਪੈਦਾ ਕੀਤੀ ਜਾ ਸਕਦੀ ਹੈ।

ਇਸ ਵਿਚ ਗੋਹੇ ਤੇ ਪਰਾਲੀ ਦੀਆਂ ਤਹਿਆਂ ਲਾਈਆਂ ਜਾਂਦਿਆਂ ਹਨ । ਹੇਠਾਂ ਗੋਹਾ ਫੇਰ ਪਰਾਲੀ ਫੇਰ ਗੋਹਾ, ਖੂਹ ਵਿਚ ਇਸੇ ਤਰਾਂ ਭਰਿਆ ਜਾਂਦਾ ਹੈ । ਇਸ ਵਿਚ ਲੋੜ ਮੁਤਾਬਿਕ ਪਾਣੀ ਪਾ ਕੇ ਗੈਸ ਪੈਦਾ ਕੀਤੀ ਜਾਂਦੀ ਹੈ ।

ਇਸ ਪਲਾਂਟ ਵਿਚ ਤਕਰੀਬਨ 16 ਕੁਇੰਟਲ ਪਰਾਲੀ ਤੇ 4 ਕੁਇੰਟਲ ਗੋਹਾ ਵਰਤਿਆ ਜਾਂਦਾ ਹੈ ਜਿਸਤੋ 3 ਮਹੀਨੇ ਤੱਕ ਗੈਸ ਪ੍ਰਾਪਤ ਕੀਤੀ ਜਾ ਸਕਦੀ ਹੈ । 3 ਮਹੀਨੇ ਬਾਅਦ ਇਸਨੂੰ ਦੁਬਾਰਾ ਭਰਿਆ ਜਾਂਦਾ ਹੈ ਅਤੇ ਇਸਤੋਂ ਨਿਕਲਣ ਵਾਲੀ ਗਾਰ ਖਾਦ ਦੇ ਤੋਰ ਤੇ ਵਰਤੀ ਜਾ ਸਕਦੀ ਹੈ ।

ਇਸ ਬਾਇਓ ਗੈਸ ਪਲਾਂਟ ਦੇ ਮੁੱਖ ਰੂਪ ਵਿੱਚ ਦੋ ਹਿੱਸੇ (ਡਾਈਜੈਸਟਰ ਅਤੇ ਗੈਸ ਹੋਲਡਰ) ਹੁੰਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਜਮੀਨ ਦੇ ਅੰਦਰ 10X10 ਦਾ ਖੂਹ ਪੁੱਟ ਕੇ ਡਾਈਜੈਸਟਰ ਦੀ ਇੱਟਾਂ ਤੇ ਸੀਮਿੰਟ ਨਾਲ ਚਿਣਾਈ ਕੀਤੀ ਜਾਂਦੀ ਹੈ ਅਤੇ ਇਸ ਦੇ ਬਿਲਕੁੱਲ ਉਪਰ ਗੁੰਬਦ ਦਾ ਮੂੰਹ ਬੰਦ ਕਰਨ ਵਾਸਤੇ ਤਕਰੀਬਨ 3 ਫੁੱਟ ਘੇਰੇ ਦਾ ਲੋਹੇ ਦਾ ਢੱਕਣ ਫਿਟ ਕੀਤਾ ਜਾਂਦਾ ਹੈ ਜੋ ਕਿ ਲੋੜ ਮੁਤਾਬਕ ਖੋਲਿਆ ਤੇ ਬੰਦ ਕੀਤਾ ਜਾ ਸਕਦਾ ਹੈ।

ਲੋਹੇ ਦੇ ਇਸ ਢੱਕਣ ਵਿੱਚ ਹੀ ਗੈਸ ਨਿਕਲਣ ਵਾਸਤੇ ਲੋਹੇ ਦੀ ਪਾਈਪ ਫਿੱਟ ਕੀਤੀ ਜਾਂਦੀ ਹੈ ਅਤੇ ਡਾਈਜੈਸਟਰ ਦੇ ਇੱਕ ਪਾਸੇ ਪਾਣੀ ਭਰਨ ਲਈ ਲੋਹੇ ਦੀ ਪਾਈਪ ਡਾਈਜੈਸਟਰ ਦੇ ਫਰਸ਼ ਦੇ ਬਰਾਬਰ ਫਿੱਟ ਕੀਤੀ ਜਾਂਦੀ ਹੈ।

ਇਸ ਬਾਇਓ ਗੈਸ ਪਲਾਂਟ ਨੂੰ 16 ਕੁਇੰਟਲ ਪਰਾਲੀ ਅਤੇ 4 ਕੁਇੰਟਲ ਗੋਬਰ ਨਾਲ ਭਰਿਆ ਜਾਂਦਾ ਹੈ ਅਤੇ ਪਲਾਂਟ ਵਿੱਚੋਂ ਤਕਰੀਬਨ 7 ਤੋਂ 10 ਦਿਨਾਂ ਦੇ ਵਿੱਚ ਬਾਇਓ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ।ਬਾਇਓ ਗੈਸ ਪਲਾਂਟ ਤੋਂ ਤਕਰੀਬਨ 3 ਤੋਂ 4 ਐਲ.ਪੀ.ਜੀ. ਸਿਲੰਡਰ ਪ੍ਰਤੀ ਮਹੀਨਾ ਦੇ ਬਰਾਬਰ ਗੈਸ ਪੈਦਾ ਹੁੰਦੀ ਹੈ।

Leave a Reply

Your email address will not be published. Required fields are marked *

*

x

Check Also

ਪਰਾਲੀ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ, ਕਿਸਾਨ ਕਰਨਗੇ ਚੋਖੀ ਕਮਾਈ

ਚੰਡੀਗੜ੍ਹ: ਪਰਾਲੀ ਵਾਤਾਵਰਣ ਦੇ ਨਾਲ ਮਿੱਟੀ ਲਈ ਵੱਡਾ ਖਤਰਾ ਬਣੀ ਹੋਈ ਹੈ। ਪਰਾਲੀ ਨੂੰ ਅੱਗ ...