ਕਣਕ ਤੇ ਆਲੂ ਦੋਵਾਂ ਦੀ ਕੁਲ ਫ਼ਸਲ 51400 ਰੁਪਏ ਦਾ ਫ਼ਸਲ ਉਤਪਾਦਨ ਕੀਤਾ ।

ਕੀ ਤੁਸੀਂ ਕਦੇ ਆਲੂ ਤੇ ਕਣਕ ਦੀ ਅੰਤਰ ਫ਼ਸਲ ਬੀਜੀ ਹੈ ? ਨਹੀਂ ਨਾ ਪਰ ਇਹ ਕਾਰਨਾਮਾ ਕਰਕੇ ਦਿਖਾਇਆ ਹੈ ਜਿਲਾ ਕਰਨਾਲ ਦੇ ਪਿੰਡ ਬਰਾਸ ਦੇ ਕਿਸਾਨ ਸੁਰਜੀਤ ਸਿੰਘ ਨੇ ।ਉਹਨਾਂ ਨੇ ਕਣਕ ਤੇ ਆਲੂ ਦੀ ਫ਼ਸਲ ਇਕੱਠੇ ਬੀਜੀ ਤੇ ਕਣਕ ਦਾ ਝਾੜ ਵੀ ਬਹੁਤ ਵਧੀਆ ਹੋਇਆ ।

ਉਹਨਾਂ ਨੇ ਪ੍ਰਤੀ ਏਕੜ ਕਣਕ ਦੇ 15 ਕਿੱਲੋ ਬੀਜ ਤੋਂ 23 ਕੁਇੰਟਲ ਝਾੜ ਲਿਆ ।ਸੁਰਜੀਤ ਸਿੰਘ ਨੂੰ ਰਾਸ਼ਟਰਪਤੀ ਅਵਾਰਡ ਵੀ ਮਿੱਲ ਚੁੱਕਾ ਹੈ । ਇਸ ਕਿਸਾਨ ਨੇ ਇਸ ਤੋਂ ਪਹਿਲਾਂ ਬਾਸਮਤੀ ਦੀ ਇਕ ਕਿਸਮ ਵੀ ਖੁਦ ਈਜਾਦ ਕੀਤੀ ਸੀ।

ਸੁਰਜੀਤ ਸਿੰਘ ਨੇ ਆਲੂ ਬਿਜਾਈ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ । ਪ੍ਰਤੀ ਏਕੜ 100 ਕਿੱਲੋ ਯੂਰੀਆ ਤੇ 100 ਕਿੱਲੋ ਡੀਏਪੀ ਪਾਇਆ। ਡੀਏਪੀ ਦੇ ਨਾਲ 15 ਕਿੱਲੋ ਕਣਕ ਦਾ ਬੀਜ ਮਿਲਾ ਲਿਆ । ਇਕ ਖ਼ਾਨੇ ਵਿੱਚ ਆਲੂ ਦਾ ਬੀਜ ਖੇਤ ਵਿੱਚ ਪਾਇਆ ਤੇ ਦੂਸਰੇ ਖ਼ਾਨੇ ਵਿੱਚ ਕਣਕ ਤੇ ਡੀਏਪੀ ਨੂੰ ਪਾਇਆ । ਵੱਟਾਂ ਤੇ ਆਲੂ ਤੇ ਦੋਵੇਂ ਪਾਸੇ ਕਣਕ ਬੀਜੀ ।ਇਹ ਦੋਵੇ ਚੀਜਾਂ ਸਫਲਤਾ ਪੁਰਵਕ ਉੱਗ ਵੀ ਆਈਆਂ ।

ਸੁਰਜੀਤ ਸਿੰਘ ਦੇ ਅਨੁਸਾਰ ਆਲੂ ਤੇ ਕਣਕ ਦੀ ਫ਼ਸਲ ਬੀਜਣ ਦਾ ਕੁਲ ਖਰਚ ਪ੍ਰਤੀ ਏਕੜ 8 ਹਜ਼ਾਰ ਰੁਪਏ ਆਇਆ । ਆਲੂ ਦੀ ਕਿਸਮ ਹਮਸੋਨਾ ਬੀਜੀ ਗਈ ।ਕਣਕ ਤੇ ਆਲੂ ਦੋਵਾਂ ਦੀ ਕੁਲ ਫ਼ਸਲ 51400 ਰੁਪਏ ਦਾ ਫ਼ਸਲ ਉਤਪਾਦਨ ਕੀਤਾ ।

ਸੁਰਜੀਤ ਸਿੰਘ ਦੇ ਅਨੁਸਾਰ ਜਿਹੜੇ ਕਿਸਾਨ ਕਣਕ ਦੀ ਅਗੇਤੀ ਕਿਸਮ ਲਾਉਂਦੇ ਹਨ ਉਹ ਆਲੂ ਦੇ ਨਾਲ ਬਿਜਾਈ ਕਰ ਸਕਦੇ ਹਨ । ਪਹਿਲਾਂ ਕਣਕ ਦੀ ਫ਼ਸਲ ਕੱਟੀ ਜਾਵੇਗੀ ਫੇਰ ਆਲੂ ਕੱਢੇ ਜਾਣਗੇ ।

2008 ਵਿੱਚ ਉਹਨਾਂ ਨੇ ਕਪਾਹ ਦੀ ਨਵੀ ਕਿਸਮ ਬਣਾਈ ਸੀ ਜਿਸ ਨੂੰ ਖੜ੍ਹੇ ਪਾਣੀ ਵਿੱਚ ਵੀ ਉਗਾ ਸਕਦੇ ਹਾਂ ।ਸੁਰਜੀਤ ਸਿੰਘ ਨੂੰ ਆਪਣੇ ਖੇਤੀ ਪ੍ਰਤੀ ਯੋਗਦਾਨ ਦੇ ਲਈ ਰਾਸ਼ਟਰਪਤੀ ਅਵਾਰਡ ਸਮੇਤ ਹੋਰ ਬਹੁਤ ਸਾਰੇ ਸਨਮਾਨ ਮਿੱਲ ਚੁੱਕੇ ਹਨ।ਸੁਰਜੀਤ ਹੋਰ ਵੀ ਕਈ ਤਰਾਂ ਦੇ ਬੀਜ ਤਿਆਰ ਕਰਦੇ ਹਨ ।

ਕਿਸਾਨ ਦੂਰੋਂ ਦੂਰੋਂ ਉਹਨਾਂ ਤੋਂ ਆਧੁਨਿਕ ਖੇਤੀ ਦੇ ਤਰੀਕੇ ਵੀ ਸਿੱਖਣ ਆਉਂਦੇ ਹਨ । ਸੁਰਜੀਤ ਬੀ ਏ ਪਾਸ ਹਨ ਇਕ ਵਾਰ ਉਹਨਾਂ ਨੂੰ ਇਕ ਬੈਂਕ ਵਿੱਚ ਨੌਕਰੀ ਲਈ ਕਾਲ ਵੀ ਆਈ ਸੀ ਪਰ ਉਹਨਾਂ ਨੇ ਨੌਕਰੀ ਛੱਡ ਕੇ ਖੇਤੀ ਨੂੰ ਪਹਿਲ ਦਿੱਤੀ ।

Leave a Reply

Your email address will not be published. Required fields are marked *

*

x

Check Also

ਭਾਰੀ ਮੀਂਹ ਨੇ ਧੋਤੇ ਝੋਨੇ ਤੇ ਨਰਮੇ ਦੇ ਦੁੱਖ

ਪੱਤਾ ਲਪੇਟ ਬਿਮਾਰੀ ਕਾਰਨ ਝੋਨੇ ਦੇ ਪੱਤੇ ਪੀਲੇ ਪੈਣ ਲੱਗੇ ਹਨ। ਪੱਤਾ ਲਪੇਟ ਬਿਮਾਰੀ ਬੂਟੇ ...