1200 ਏਕੜ ਫ਼ਸਲ ਚੜ੍ਹੀ ਅੱਗ ਦੀ ਭੇਟ, ਕਿਸਾਨ ਦੀ ਵੀ ਗਈ ਜਾਨ

ਪਟਿਆਲਾ : ਪੰਜਾਬ ਵਿੱਚ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਹਿਤ ਮੋਗਾ ਜ਼ਿਲ੍ਹੇ ਦੇ ਪਿੰਡ ਦਾਰਾਪੁਰ ਵਿਖੇ ਫ਼ਸਲ ਨੂੰ ਲੱਗੀ ਨੂੰ ਬੁਝਾਉਂਦਾ ਹੋਏ ਇੱਕ ਕਿਸਾਨ ਦੀ ਮੌਤ ਹੋ ਗਈ। ਸ਼ੁਤਰਾਣਾ ਇਲਾਕੇ ਦੇ ਕਈ ਪਿੰਡਾਂ ਵਿੱਚ ਕਣਕ ਨੂੰ ਲੱਗੀ ਅੱਗ ਕਾਰਨ ਕਰੀਬ 1200 ਏਕੜ ਫ਼ਸਲ ਸੜ ਕੇ ਸੁਆਹ ਹੋ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਇਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਟਿਆਲਾ,ਗੋਬਿੰਦਗੜ੍ਹ, ਅਮਲੋਹ, ਅਤੇ ਡੇਰਾਬਸੀ ਤੋਂ ਮੰਗਵਾਉਣੀਆਂ ਪਈਆਂ।

ਮਿਲੀ ਜਾਣਕਾਰੀ ਅਨੁਸਾਰ ਅੱਗ ਦੁਪਹਿਰ ਸਮੇਂ ਪਾਤੜਾਂ ਦੇ ਸ਼ੁਤਰਾਣਾ ਡੇਰਾ ਬੋਹੜਵਾਲਾ,ਡੇਰਾ ਗੋਬਿੰਦਪੁਰਾ,ਸਰਾਣਾ ਵਿੱਚ ਲੱਗੀ। ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਸੈਂਕੜੇ ਦੀ ਗਿਣਤੀ ਵਿੱਚ ਆਸ ਪਾਸ ਦੇ ਪਿੰਡ ਦੇ ਕਿਸਾਨ ਇਕੱਠੇ ਹੋਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਪਰ ਅੱਗ ਇੰਨੀ ਜ਼ਬਰਦਸਤ ਸੀ ਕਿ ਇਹ ਕਾਬੂ ਤੋਂ ਬਾਹਰ ਹੁੰਦੀ ਗਈ ਤੇ ਦੁਤਾਲ ਤੋਂ ਸੁਤਰਾਣੇ ਦੇ ਖੇਤਾਂ ਤੱਕ ਫੈਲ ਗਈ। ਬਾਅਦ ਵਿੱਚ ਫਾਇਰ ਬ੍ਰਿਗੇਡ ਦੇ ਕਾਮਿਆਂ ਨੇ ਬਹੁਤ ਹੀ ਮੁਸ਼ਕਿਲ ਨਾਲ ਅੱਗ ਉੱਤੇ ਕਾਬੂ ਪਾਇਆ।

ਇਸ ਮੌਕੇ ਉੱਤੇ ਸ਼ੁਤਰਾਣਾ ਦੇ ਕਿਸਾਨ ਮੁਖ਼ਤਿਆਰ ਸਿੰਘ ਨੇ ਆਖਿਆ ਕਿ ਉਸ ਦੀ ਪੂਰੀ ਫ਼ਸਲ ਬਰਬਾਦ ਹੋ ਗਈ ਹੈ। ਇਸ ਵਿਚੋਂ ਕੁੱਝ ਜ਼ਮੀਨ ਉਸ ਨੇ ਠੇਕੇ ਉੱਤੇ ਲਈ ਹੋਈ ਸੀ। ਇਸ ਦੌਰਾਨ ਤਹਿਸੀਲਦਾਰ ਮਨਮੋਹਨ ਸਿੰਘ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ ਲਿਆ।

Source – ABP SANJHA

Leave a Reply

Your email address will not be published. Required fields are marked *

*

x

Check Also

ਭਾਰੀ ਮੀਂਹ ਨੇ ਧੋਤੇ ਝੋਨੇ ਤੇ ਨਰਮੇ ਦੇ ਦੁੱਖ

ਪੱਤਾ ਲਪੇਟ ਬਿਮਾਰੀ ਕਾਰਨ ਝੋਨੇ ਦੇ ਪੱਤੇ ਪੀਲੇ ਪੈਣ ਲੱਗੇ ਹਨ। ਪੱਤਾ ਲਪੇਟ ਬਿਮਾਰੀ ਬੂਟੇ ...